Home     |     Webmail     |     Contact Us

ਨਸ਼ਾ ਮੁਕਤੀ ਸਬੰਧੀ ਸੈਮੀਨਾਰ ਲਗਾਇਆ ਗਿਆ

ਵਿਦਿਆ ਰਤਨ ਕਾਲਜ ਖੋਖਰ ਕਲਾਂ ਵਿਖੇ ਪੁਲਿਸ ਵਿਭਾਗ ਵੱਲੋਂ ਇੱਕ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ ਗਿਆ|ਇਹ ਸੈਮੀਨਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਐਸ.ਐਸ.ਪੀ ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ| ਸੈਮੀਨਾਰ ਡੀ.ਐਸ.ਪੀ. ਲਹਿਰਾਗਾਗਾ ਸਰਦਾਰ ਦੀਪਇੰਦਰਪਾਲ ਸਿੰਘ ਜੇਜੀ ਜੀ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ| ਇਸ ਸੈਮੀਨਾਰ ਵਿੱਚ ਇੰਸਪੈਕਟਰ ਸਿਮਰਨਜੋਤ ਸਿੰਘ ਇੰਚਾਰਜ ਪੈਰਵਾਈ ਸੈਲ ਜਿਲਾ ਸੰਗਰੂਰ ,ਏ.ਐਸ.ਆਈ

ਸ੍ਰੀ ਹਰਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਲਹਿਰਾਗਾਗਾ , ਜੂਝਾਰ ਸਿੰਘ ਵਨ ਮੈਨ ਨਾਟਕ ਕਲਾਕਾਰ, ਮੈਡਮ ਰਾਜਵਿੰਦਰ ਕੌਰ ਜੀ ਦੀ ਹਾਜ਼ਰੀ ਦੇ ਵਿੱਚ ਕਰਵਾਇਆ ਗਿਆ| ਇਸ ਸੈਮੀਨਾਰ ਦਾ ਮੁੱਖ ਵਿਸ਼ਾ ਨਸ਼ਾ ਮੁਕਤੀ ਰਿਹਾ| ਬੁਲਾਰੇ ਨੇ ਵਿਦਿਆਰਥੀਆਂ ਵਿੱਚ ਚੇਤਨਾ ਪ੍ਰਗਟ ਕਰਨ ਲਈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਕਾਰਨ ,ਸੰਬੰਧਿਤ ਸਮੱਸਿਆਵਾਂ ਤੇ ਸਾਡੀ ਸਿਹਤ ਦੇ ਉੱਪਰ ਪੈਂਦੇ ਉਹਨਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ |ਇਸ ਤੋਂ ਬਿਨਾਂ ਉਹਨਾਂ ਨੇ ਆਰਟੀਫਿਸ਼ਅਲ ਇੰਟੈਲੀਜੈਂਸਸੀ ,ਸੋਸ਼ਲ ਮੀਡੀਆ ਦੀ ਵਰਤੋਂ, ਨਸ਼ਾ, ਟਰੈਫਿਕ ਨਿਯਮ ,ਸਾਈਬਰ ਕ੍ਰਾਈਮ, ਟੋਲਫਰੀ ਨੰਬਰ, ਪੁਲਿਸ ਐਪਸ, ਸਾਂਝ ਸੇਵਾਵਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ|ਪਹੁੰਚੀ ਹੋਈ ਪੂਰੀ ਟੀਮ ਨੂੰ ਕਾਲਜ ਪ੍ਰਿੰਸੀਪਲ ਡਾਕਟਰ ਮਨਦੀਪ ਸ਼ਰਮਾ ਜੀ, ਕਾਲਜ ਦੇ ਚੇਅਰਮੈਨ ਸ਼੍ਰੀ.ਚੈਰੀ ਗੋਇਲ, ਐਮ.ਡੀ. ਹਿਮਾਂਸ਼ੂ ਗਰਗ ਜੀ ਵੱਲੋਂ ਯਾਦਗਾਰ ਚਿੰਨ ਭੇਂਟ ਕੀਤੇ |